ਕੋਲਕਾਤਾ ਦੇ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਸ (ਜੀਆਰਐੱਸਈ) ਦੁਆਰਾ ਬਣਾਏ ਜਾ ਰਹੇ ਅੱਠ ਏਐੱਸਡਬਲਿਊ ਐੱਸਡਬਲਿਊਸੀ (ਐਂਟੀ ਪਣਡੁੱਬੀ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ) ਵਿੱਚੋਂ ਦੂਜਾ 'ਐਂਡਰੋਥ' 13 ਸਤੰਬਰ 2025 ਨੂੰ ਜੀਆਰਐੱਸਈ, ਕੋਲਕਾਤਾ ਵਿਖੇ ਭਾਰਤੀ ਜਲ ਸੈਨਾ ਨੂੰ ਸੌਂਪਿਆ ਗਿਆ।
ਲਗਭਗ 77 ਮੀਟਰ ਲੰਬਾਈ ਵਾਲੇ ਇਹ ਸਮੁੰਦਰੀ ਜਹਾਜ਼ ਡੀਜ਼ਲ ਇੰਜਣ-ਵਾਟਰਜੈੱਟ ਸੁਮੇਲ ਨਾਲ ਸੰਚਾਲਿਤ ਭਾਰਤੀ ਜਲ ਸੈਨਾ ਦੇ ਸਭ ਤੋਂ ਵੱਡੇ ਜੰਗੀ ਬੇੜੇ ਹਨ।
'ਐਂਡਰੋਥ' ਨਾਮ ਦਾ ਰਣਨੀਤਕ ਅਤੇ ਪ੍ਰਤੀਕਾਤਮਕ ਮਹੱਤਵ ਹੈ, ਜੋ ਲਕਸ਼ਦ੍ਵੀਪ ਸਮੂਹ ਵਿੱਚ ਐਂਡਰੋਥ ਟਾਪੂ ਤੋਂ ਲਿਆ ਗਿਆ ਹੈ, ਜੋ ਆਪਣੇ ਵਿਸ਼ਾਲ ਸਮੁੰਦਰੀ ਖੇਤਰਾਂ ਦੀ ਰੱਖਿਆ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।